

ਪਿਆਰੇ ਵਿਦਿਆਰਥੀਓ,
ਇੱਕ ਅਧਿਆਪਕ ਦੇ ਤੌਰ 'ਤੇ ਮੇਰਾ ਇਹ ਕਰਤੱਵ ਹੈ ਕਿ ਮੈਂ ਨਵੀਂ ਪੀੜ੍ਹੀ ਨੂੰ ਸਤਿਕਾਰ, ਸਿਹਤ ਅਤੇ ਖ਼ੁਸ਼ਹਾਲੀ ਪ੍ਰਾਪਤ ਕਰਨ ਲਈ ਲੋੜੀਂਦਾ ਮਾਹੌਲ ਅਤੇ ਸੇਧ ਦੇ ਸਕਾਂ। ਕਾਲਜ ਦੇ ਮੁਖੀ ਵਜੋਂਮੇਰਾ ਅਤੇ ਕਾਲਜ ਦੇ ਸਮੁੱਚੇ ਸਟਾਫ਼ ਦਾ ਇਹੀ ਟੀਚਾ ਹੈ ਕਿ, ਵਿਦਿਆਰਥੀਆਂ ਅਤੇ ਸਮਾਜ ਨੂੰ ਇਕੱਠੇ ਕੰਮ ਕਰਨ ਲਈ ਪ੍ਰੇਰਿਤ ਕਰਦੇ ਹੋਏ ਉਨ੍ਹਾਂ ਨੂੰ ਸਫ਼ਲ ਹੋਣ ਦੇ ਅਵਸਰ ਪ੍ਰਦਾਨ ਕਰ ਸਕੀਏ। ਅਸੀਂ ਸੇਵਾ ਲਈ ਸਮਰਿਪਤ ਇੱਕ ਟੀਮ ਵਜੋਂ ਕੰਮ ਕਰਦੇ ਹੋਏ ਵਿਦਿਆਰਥੀਆਂ ਲਈ ਅਜਿਹਾ ਮਾਹੌਲ ਸਿਰਜਣ ਦਾ ਯਤਨ ਕਰਦੇ ਹਾਂ, ਜਿਸ ਦਾ ਉਦੇਸ਼ ਉਨ੍ਹਾਂਨੂੰ ਸਿੱਖਿਆ, ਖੇਡਾਂ ਅਤੇ ਸੱਭਿਆਚਾਰ ਦੇ ਬਹੁਪੱਖੀ ਪਹਿਲੂਆਂ ਵਿਚ ਪ੍ਰਫੁਲਿਤ ਕਰਕੇ ਉਨ੍ਹਾਂਦੀ ਸ਼ਖ਼ਸੀਅਤ ਦਾ ਵਿਵਹਾਰਿਕ ਅਤੇ ਵਿਵਸਾਇਕ ਵਿਕਾਸ ਕਰਨਾ ਹੈ।
ਗੁਰੂ ਗੋਿਬੰਦ ਸਿੰਘ ਯੂਨੀਵਰਿਸਟੀ ਕਾਲਜ, ਜੰਡਿਆਲਾ ਇੱਸ ਖੇਤਰ ਦੀ ਉੱਘੀ ਵਿਰਾਸਤੀ ਸੰਸਥਾ ਹੈ, ਜਿੱਥੇ ਅਕਾਦਮਿਕ ਮਿਆਰ ਨੂੰ ਕਾਇਮ ਰੱਖਦੇ ਹੋਏ ਅਨੁਸ਼ਾਸਨ ਅਤੇ ਆਚਰਣ ਨਾਲ ਜੁੜੇ ਰਹਿ ਕੇ ਸ਼ਾਨਦਾਰ ਨਤੀਜੇ ਪ੍ਰਾਪਤ ਕੀਤੇ ਜਾਂਦੇ ਹਨ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਾਣਯੋਗ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਜੀ ਦੀ ਦੂਰਅੰਦੇਸ਼ੀ, ਯੋਗ ਅਗਵਾਈ ਅਤੇ ਪ੍ਰੇਰਨਾ ਸਦਕਾ ਅਸੀਂ ਇਸ ਕਾਲਜ ਵਿਚ ਸਮੇੰ ਦੀ ਚਾਲ ਨਾਲ ਚਲਦੇ ਹੋਏ ਸਾਰੇ ਖੇਤਰਾਂ ਵਿਚ ਹਰ ਕਿਸਮ ਦੀ ਸਹੂਲਤ ਮੁਹੱਈਆਂ ਕਰਵਾਉਣ ਲਈ ਹਮੇਸ਼ਾ ਤਤਪਰ ਹਾਂ ਅਤੇ ਰਹਾਂਗੇ, ਤਾਂ ਕਿ ਵਿਦਿਆਰਥੀਆਂ ਨੂੰ ਭਵਿੱਖ ਲਈ ਤਿਆਰ ਕਰਕੇ ਹਰ ਤਰ੍ਹਾਂ ਦੀ ਮੁਸ਼ਿਕਲ ਨਾਲ ਨਜਿੱਠਣ ਦੇ ਯੋਗ ਬਣਾਇਆ ਜਾ ਸਕੇ।
ਮੈਂ ਇਸ ਉਦੇਸ਼ ਦੀ ਪੂਰਤੀ ਲਈ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਪੂਰਨ ਭਾਗੀਦਾਰੀ ਦੀ ਉਮੀਦ ਕਰਦਾ ਹਾਂ ਕਿ ਉਨ੍ਹਾਂ ਦੇ ਸੁਪਿਨਆਂ ਨੂੰ ਹਕੀਕਤ ਵਿਚ ਬਦਲਣਾ ਸੰਭਵ ਹੋ ਸਕੇ।
ਮੈਂ ਅਰਦਾਸ ਕਰਦਾ ਹਾਂ ਅਤੇ ਇਹ ਮੇਰੀ ਦਿਲੀ ਤਮੰਨਾ ਹੈ ਕਿ ਇਸ ਸੰਸਥਾ ਤੋਂ ਵਿੱਦਿਆ ਹਾਸਲ ਕਰਨ ਉਪਰੰਤ ਵਿਦਿਆਰਥੀ ਹਰ ਪੱਖੋਂ ਕਾਬਲ ਹੋਣ ਤਾਂ ਜੋ ਉਹ ਭਵਿੱਖ ਦੀ ਦੁਨੀਆ ਦਾ ਸਾਹਮਣਾ ਕਰਦੇ ਹੋਏ, ਨਵੀਆਂ ਮੰਜ਼ਿਲਾਂ ਸਰ ਕਰ ਸਕਣ।
ਸ਼ੁਭਇੱਛਾਵਾਂ ਸਹਿਤ ।
-----------------------------------------------------------------------------------------------------------------------------------------------------------------
Dear Students,
As a teacher, it is my duty to provide the necessary environment and guidance to the new generation to attain respect, health and happiness. As the head of the institution, my goal and that of the entire staff of the college is to motivate the students and the society to work together and provide them with opportunities to succeed. Working as a team dedicated to service, we strive to create such an environment for the students, the aim of which is to develop their personality in all aspects of education, sports and culture and to achieve practical and professional development.
Guru Gobind Singh University College, Jandiala (Jalandhar), is a prominent heritage institution of the region, where excellent results are achieved by maintaining academic standards and adhering to discipline and conduct.
Due to the visionary, able leadership and inspiration of the Honorable Vice Chancellor of Guru Nanak Dev University Dr. Karamjeet Singh Ji, we are and will always be ready to provide all kinds of facilities in all fields in this college, keeping pace with the times, so that the students can be prepared for the future and able to deal with all kinds of difficulties.
I hope for the full and enthusiastic participation of the students and their parents to fulfill this objective so that it is possible to turn their dreams into reality.
I pray and it is my heartfelt wish that after getting education from this institution, the students are proficient in every respect so that they can face the world of the future and scale new heights.
With Best Wishes
ਸੰਦੇਸ਼
JASHANJOT SINGH JOHAL
INCHARGE
GURU GOBIND SINGH UNIVERSITY COLLEGE
JANDIALA (JALANDAHR)
