ਯੂਨੀਵਰਸਿਟੀ ਕਾਲਜ ਜੰਡਿਆਲਾ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ

GGS University College, Jandiala (Jalandhar)

2/28/20261 min read

ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ ਜੰਡਿਆਲਾ ਮੰਜਕੀ ਵਿਖੇ ਕਾਲਜ ਇੰਚਾਰਜ ਜਸ਼ਨਜੋਤ ਸਿੰਘ ਜੌਹਲ ਦੀ ਅਗਵਾਈ ਹੇਠ ਇੰਸਟੀਚਿਊਸ਼ਨ ਇਨੋਵੇਸ਼ਨ ਕੌਂਸਲ ਦੇ ਸਹਿਯੋਗ ਅਤੇ ਐਨ.ਐਸ.ਐਸ. ਵਿਭਾਗ ਦੇ ਉਪਰਾਲੇ ਨਾਲ ਮਹਾਨ ਭਾਰਤੀ ਭੌਤਿਕ ਵਿਗਿਆਨੀ ਚੰਦਰ ਸ਼ੇਖਰ ਵੈਂਕਟ ਰਮਨ(ਸਰ ਸੀ.ਵੀ. ਰਮਨ) ਨੂੰ ਸਮਰਪਿਤ ਰਾਸ਼ਟਰੀ ਵਿਗਿਆਨ ਦਿਵਸ ਮੌਕੇ ਪ੍ਰਸ਼ਨੋਤਰੀ ਮੁਕਾਬਲਾ ਆਯੋਜਿਤ ਕੀਤਾ ਗਿਆ।ਇਹ ਦਿਹਾੜਾ ਮਨਾਉਣ ਦਾ ਮੁੱਖ ਉਦੇਸ਼ ਜਿੱਥੇ ਵਿਦਿਆਰਥੀਆਂ ਨੂੰ ਸੀ.ਵੀ.ਰਮਨ ਦੇ ਵਿਗਿਆਨ ਦੇ ਖੇਤਰ ਵਿੱਚ ਪਾਏ ਯੋਗਦਾਨ ਤੋਂ ਜਾਣੂ ਕਰਵਾਉਣਾ ਸੀ, ਉਥੇ ਹੀ ਅਜੋਕੇ ਮਨੁੱਖੀ ਜੀਵਨ ਵਿੱਚ ਵਿਗਿਆਨ ਦੀ ਦਿਨੋ-ਦਿਨ ਵੱਧ ਰਹੀ ਮਹੱਤਤਾ ਦੇ ਅਹਿਮ ਪੱਖਾਂ ਤੋਂ ਵੀ ਸੁਚੇਤ ਕਰਨਾ ਸੀ। ਪ੍ਰਸ਼ਨੋਤਰੀ ਮੁਕਾਬਲੇ ਦਾ ਸੰਚਾਲਨ ਮੈਡਮ ਪ੍ਰਦੀਪ ਕੌਰ (ਕੰਪਿਊਟਰ ਵਿਭਾਗ), ਮੈਡਮ ਰਾਜਵਿੰਦਰ ਕੌਰ (ਰਾਜਨੀਤਿਕ ਵਿਭਾਗ) ਅਤੇ ਮੈਡਮ ਮਨਪ੍ਰੀਤ (ਕਾਮਰਸ ਵਿਭਾਗ) ਨੇ ਕੀਤਾ।ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਪ੍ਰਸ਼ਨੋਤਰੀ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੀਆਂ ਅੱਠ ਟੀਮਾਂ ਜਿਨ੍ਹਾਂ ਵਿੱਚੋਂ ਵਿਦਿਆਰਥੀ ਤਰਨਪ੍ਰੀਤ ਕੌਰ, ਬਬਨਜੋਤ ਕੌਰ, ਅਰੁਨਦੀਪ ਕੌਰ ਅਤੇ ਅੰਸਿਵ ਟੀਮ-ਸੀ ਜੇਤੂ ਰਹੀ।

ਯੂਨੀਵਰਸਿਟੀ ਕਾਲਜ ਜੰਡਿਆਲਾ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ

Reach Us...

Incharge
Guru Gobind Singh University College
Village Jandiala, Tehsil Phillaur
Jalandhar (Punjab) - 144033
+91-181-291-4749
osd.jandiala@gndu.ac.in
info@ggsucjandiala.in

© Guru Gobind Singh University College, Jandiala (Jal.), All Right Reserved.
Developed By Department of Computer Science, GGS University College, Jandiala (Jalandhar)

Join Us On Social Media...